ਧੱਕੇਸ਼ਾਹੀ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ?
-
ਸਰੀਰਕ
ਵਿਅਕਤੀ ਦੇ ਸਰੀਰ ਨੂੰ ਬਿਨਾਂ ਸਹਿਮਤੀ ਤੋਂ ਛੂਹਣਾ।
-
ਸਾਈਬਰ
ਦੂਜਿਆਂ ਨੂੰ ਤੰਗ ਕਰਨ, ਧਮਕੀਆਂ ਦੇਣ ਅਤੇ ਪਰੇਸ਼ਾਨ ਕਰਨ ਲਈ ਔਨਲਾਈਨ ਨੈੱਟਵਰਕਸ ਦੀ ਵਰਤੋਂ ਕਰਨਾ।
-
ਸਮਾਜਿਕ
ਕਿਸੇ ਵੀ ਕਿਸਮ ਦੀ ਅਲਹਿਦਗੀ, ਗੱਪ, ਅਫਵਾਹਾਂ ਫਲਾਉਣਾ, ਜਾਂ ਬੰਦਸ਼ਾਂ।
-
ਜ਼ਬਾਨੀ
ਜ਼ਬਾਨੀ
ਕੌਣ ਸ਼ਾਮਲ ਹੈ?
-
ਦੇਖਣ ਵਾਲੇ
ਦੇਖਣ ਵਾਲਿਆਂ ਵਿਚ ਹਰ ਉਹ ਸ਼ਾਮਲ ਹੈ ਜਿਹੜਾ ਕਿਸੇ ਕਿਸਮ ਦੀ ਵੀ ਧੱਕੇਸ਼ਾਹੀ ਦਾ ਗਵਾਹ ਹੈ। ਤੁਸੀਂ ਆਪਣੇ ਵਿਹਾਰ ਅਤੇ ਜਵਾਬ ਮੁਤਾਬਕ ਮਦਦ ਕਰਨ ਵਾਲੇ ਜਾਂ ਦੁੱਖ ਦੇਣ ਵਾਲੇ ਬਣਨ ਦੀ ਚੋਣ ਕਰ ਸਕਦੇ ਹੋ।
ਦੁੱਖ ਦੇਣ ਵਾਲਾ ਗਵਾਹ ਕਿਸੇ ਨਾਲ ਧੱਕੇਸ਼ਾਹੀ ਹੋਣ `ਤੇ ਹੱਸ ਸਕਦਾ ਹੈ, ਧੱਕੇਸ਼ਾਹੀ ਨੂੰ ਉਤਸ਼ਾਹ ਦੇ ਸਕਦਾ ਹੈ ਅਤੇ ਕਿਸੇ ਨਾਲ ਧੱਕਸ਼ਾਹੀ ਜਾਰੀ ਰੱਖ ਕੇ ਹਿੱਸਾ ਲੈ ਸਕਦਾ ਹੈ।
ਮਦਦ ਕਰਨ ਵਾਲਾ ਗਵਾਹ ਦਖਲ ਦੇ ਸਕਦਾ ਹੈ, ਜਿਸ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਸ ਦੀ ਮਦਦ ਕਰ ਸਕਦਾ ਹੈ ਅਤੇ ਕਿਸੇ ਭਰੋਸੇਯੋਗ ਬਾਲਗ ਤੋਂ ਮਦਦ ਲੈ ਸਕਦਾ ਹੈ।
-
ਧੱਕੇਸ਼ਾਹੀ ਕਰਨ ਵਾਲੇ
ਅਜਿਹੀਆਂ ਹਾਲਤਾਂ ਦਾ ਸਾਮ੍ਹਣਾ ਕਰ ਸਕਦੇ ਹਨ ਜਿੱਥੇ ਉਨ੍ਹਾਂ ਨਾਲ ਵਧੀਕੀ ਹੋਈ ਹੋ ਸਕਦੀ ਹੈ ਅਤੇ ਉਹ ਬਦਲੇ ਵਿਚ ਕਿਸੇ `ਤੇ ਰੋਹਬ ਪਾਉਣ ਲਈ ਧੱਕੇਸ਼ਾਹੀ ਕਰਦੇ ਹਨ।
-
ਪੀੜਿਤ
ਆਪਣੀਆਂ ਵਿਸ਼ੇਸ਼ਤਾਵਾਂ, ਪਿਛੋਕੜਾਂ ਜਾਂ ਸਾਥੀਆਂ ਦੇ ਗਰੁੱਪਾਂ ਕਰਕੇ ਵੱਖਰੇ ਦਿਖਾਈ ਦੇ ਸਕਦੇ ਹਨ ਜਾਂ ਕਮਜ਼ੋਰ ਹਾਲਤ ਵਿਚ ਹੋ ਸਕਦੇ ਹਨ
"ਸਾਡੇ ਸਕੂਲ ਵਿਚ ਕੋਈ ਆਇਆ ਅਤੇ ਉਸ ਨੇ ਸਾਡੇ ਸਕੂਲ ਵਿਚ ਬੁਲੀਇੰਗ ਬਾਰੇ ਗੱਲ ਕੀਤੀ ਅਤੇ ਜੋ ਉਸ ਨੇ ਕਿਹਾ ਉਸ ਨੇ ਮੈਨੂੰ ਆਪਣੀ ਕਲਾਸ ਵਿਚ ਕਿਸੇ ਨਾਲ ਹੋ ਰਹੇ ਅਜਿਹੇ ਵਿਹਾਰ ਬਾਰੇ ਸੋਚਣ ਲਾਇਆ।"
"ਉਸ ਨੂੰ ਲੰਚ ਵੇਲੇ ਸੌਕਰ ਖੇਡਣ ਤੋਂ ਬਾਹਰ ਰੱਖਿਆ ਜਾਂਦਾ ਸੀ ਅਤੇ ਲੋਕ ਉਸ ਦੀ ਪਿੱਠ ਪਿੱਛੇ ਉਸ ਦੀਆਂ ਗੱਲਾਂ ਕਰਦੇ ਸਨ।
ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਇਹ ਚੀਜ਼ਾਂ ਮੈਂ ਨਹੀਂ ਕਰ ਰਿਹਾ, ਪਰ ਮੈਂ ਅਜੇ ਵੀ ਇਹ ਦੇਖਦਾ ਹਾਂ ਅਤੇ ਮੈਂ ਮਦਦ ਕਰ ਸਕਦਾ ਹਾਂ।
ਮੈਂ ਫੈਸਲਾ ਕੀਤਾ ਕਿ ਮੈਂ ਮੂਕ ਦਰਸ਼ਕ ਨਹੀਂ ਰਹਾਂਗਾ ਅਤੇ ਇਸ ਬਾਰੇ ਕਿਸੇ ਨਾਲ ਗੱਲ ਕੀਤੀ। ਉਨ੍ਹਾਂ ਨੇ ਇਹ ਪੱਕਾ ਕਰਨ ਵਿਚ ਮਦਦ ਕੀਤੀ ਕਿ ਹਰ ਕੋਈ ਦਿਆਲੂ ਅਤੇ ਸ਼ਾਮਲ ਕਰਨ ਵਾਲਾ ਸੀ।"
ਮੈਂ ਮਦਦ ਕਿਵੇਂ ਕਰ ਸਕਦਾ/ਸਕਦੀ ਹਾਂ?
ਹਰ ਇਕ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੋ, ਇਹ ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ!
ਬਹੁਤ ਸਾਰੇ ਲੋਕ ਹਨ ਜਿਹੜੇ ਤੁਹਾਡੀ ਸੇਫਟੀ ਬਾਰੇ ਫਿਕਰ ਕਰਦੇ ਹਨ। ਅਸੁਰੱਖਿਅਤ ਵਤੀਰੇ ਦੀ ਭਰੋਸੇਯੋਗ ਬਾਲਗਾਂ ਕੋਲ ਰਿਪੋਰਟ ਕਰਨ ਨਾਲ, ਜਿਵੇਂ ਕਿ ਮਾਪਿਆਂ, ਟੀਚਰਾਂ, ਅਤੇ ਕੌਂਸਲਰਾਂ ਕੋਲ, ਧੱਕੇਸ਼ਾਹੀ ਕਰਨ ਵਾਲਿਆਂ ਨੂੰ ਆਪਣੇ ਵਤੀਰੇ ਦੇ ਸਿੱਟੇ ਭੁਗਤਣੇ ਪੈਂਦੇ ਹਨ।
ਤੁਸੀਂ ਇਹ ਸੋਚ ਸਕਦੇ ਹੋ ਕਿ ਜੇ ਤੁਸੀਂ ਬੋਲੇ ਤਾਂ ਧੱਕੇਸ਼ਾਹੀ ਕਰਨ ਵਾਲੇ ਤੁਹਾਨੂੰ ਡਰਾਉਣਗੇ; ਪਰ ਜੇ ਤੁਸੀਂ ਨਾ ਬੋਲੇ ਤਾਂ ਇਹ ਰੁਕੇਗਾ ਕਿਵੇਂ?



ਸੈਕੰਡਰੀ ਸਕੂਲ ਵਿਚ?
ਆਪਣੇ ਸੇਫ ਸਕੂਲ ਲੀਏਜ਼ਾਨ ਨਾਲ ਗੱਲ ਕਰੋ ਜੋ ਕਿ ਤੁਹਾਡੇ ਲਈ ਉਹ ਮਦਦ ਲੈ ਸਕਦਾ ਹੈ ਜਿਸ ਦੀ ਤੁਹਾਨੂੰ ਲੋੜ ਹੈ।
ਮਦਦ ਕਰਨ ਵਾਲੇ ਬਣੋ
ਜੇ ਤੁਸੀਂ ਕਿਸੇ ਨੂੰ ਦੇਖੋ ਜਿਸ ਨੂੰ ਮਦਦ ਦੀ ਲੋੜ ਹੈ ਤਾਂ ਉਨ੍ਹਾਂ ਲਈ ਖੜ੍ਹੇ ਹੋਵੋ, ਅਤੇ ਮਦਦ ਲਈ ਕਿਸੇ ਭਰੋਸੇਯੋਗ ਬਾਲਗ ਨਾਲ ਗੱਲ ਕਰੋ।
ਜ਼ਿਆਦਾ ਜਾਣਨਾ ਚਾਹੁੰਦੇ ਹੋ?
-
ਧੱਕੇਸ਼ਾਹੀ ਨੂੰ ਖਤਮ ਕਰੋ
ਆਦਰ ਅਤੇ ਸੁਰੱਖਿਅਤ ਪੜ੍ਹਾਈ ਦੀ ਉਮੀਦ ਰੱਖੋ। ਧੱਕੇਸ਼ਾਹੀ ਦੀਆਂ ਵੱਖ ਵੱਖ ਕਿਸਮਾਂ ਬਾਰੇ ਜਾਣੋ ਅਤੇ ਇਹ ਸਿੱਖੋ ਕਿ ਮਦਦ ਕਿਵੇਂ ਲੈਣੀ ਹੈ।
erasebullying.ca -
Bullying.org
Bullying.org ਧੱਕੇਸ਼ਾਹੀ ਤੋਂ ਰੋਕਥਾਮ ਕਰਨ ਅਤੇ ਇਸ ਨੂੰ ਖਤਮ ਕਰਨ ਵਿਚ ਮਦਦ ਕਰਨ ਲਈ ਸਮਰਪਿਤ ਹੈ।
bullying.org -
ਹੁਣੇ ਮਦਦ ਦੀ ਲੋੜ ਹੈ
ਜੇ ਤੁਸੀਂ (ਜਾਂ ਤੁਹਾਡਾ ਕੋਈ ਦੋਸਤ, ਸਾਥੀ ਜਾਂ ਭੈਣ/ਭਰਾ) ਕਿਸੇ ਸੈਲਫ/ਪੀਅਰ ਘਟਨਾ ਵਿਚ ਸ਼ਾਮਲ ਹੋਏ ਹੋ (ਜਿਸ ਨੂੰ “ਸੈਕਸਟਿੰਗ” ਦੇ ਤੌਰ `ਤੇ ਵੀ ਜਾਣਿਆ ਜਾਂਦਾ ਹੈ), ਇਹ ਸਾਈਟ ਤੁਹਾਨੂੰ ਉਨ੍ਹਾਂ ਕਦਮਾਂ ਬਾਰੇ ਦੱਸਦੀ ਹੈ ਜਿਹੜੇ ਤੁਸੀਂ ਚੁੱਕ ਸਕਦੇ ਹੋ।
needHelpNow.ca