ਡਰੱਗ (ਨਸ਼ਾ) ਕੀ ਹੈ?
ਕੋਈ ਅਜਿਹਾ ਪਦਾਰਥ ਜਿਹੜਾ ਕਿਸੇ ਵਿਅਕਤੀ ਦੇ ਵਿਹਾਰ, ਸੋਚਣੀ ਜਾਂ ਮਹਿਸੂਸ ਕਰਨ ਦੇ ਤਰੀਕੇ ਨੂੰ ਬਦਲ ਸਕਦਾ ਹੈ।
ਸਾਰੀਆਂ ਡਰੱਗਜ਼ ਮਾੜੀਆਂ ਨਹੀਂ ਹਨ। ਕੁਝ ਡਰੱਗਜ਼ ਸਾਡੀਆਂ ਬੀਮਾਰ ਹੋਣ `ਤੇ ਮਦਦ ਕਰਦੀਆਂ ਹਨ, ਜਾਂ ਜਦੋਂ ਉਹ ਕਿਸੇ ਟਰੇਂਡ ਮੈਡੀਕਲ ਡਾਕਟਰ ਵਲੋਂ ਦਿੱਤੀਆਂ ਜਾਂਦੀਆਂ ਹਨ।
ਡਰੱਗ ਦੀ ਦੁਰਵਰਤੋਂ ਉਦੋਂ ਹੈ ਜਦੋਂ ਉਹ ਉਸ ਤਰੀਕੇ ਨਾਲ ਲਈਆਂ ਜਾਂਦੀਆਂ ਹਨ ਜਿਹੜਾ ਨੁਕਸਾਨ ਕਰ ਸਕਦਾ ਹੈ। ਇਹ ਨੁਕਸਾਨ, ਸਰੀਰਕ, ਜਜ਼ਬਾਤੀ, ਕਾਨੂੰਨੀ, ਸਮਾਜਿਕ ਜਾਂ ਆਰਥਿਕ ਹੋ ਸਕਦਾ ਹੈ।
ਲੋਕ ਡਰੱਗਜ਼ ਕਿਉਂ ਵਰਤਦੇ ਹਨ?
ਡਰੱਗਜ਼ ਦੀ ਵਰਤੋਂ ਦੇ ਕਾਰਨਾਂ ਨੂੰ ਸਮਝ ਕੇ ਅਸੀਂ ਇਹ ਸਿੱਖ ਸਕਦੇ ਹਾਂ ਕਿ ਨਹੀਂ ਕਿਵੇਂ ਕਹਿਣਾ ਹੈ ਅਤੇ ਮਦਦ ਕਿਵੇਂ ਲੈਣੀ ਹੈ।
ਇਸ ਚੀਜ਼ ਦੇ ਕਈ ਕਾਰਨ ਹਨ ਕਿ ਕੋਈ ਡਰੱਗਜ਼ ਦੀ ਵਰਤੋਂ ਕਰਨ ਦੀ ਚੋਣ ਕਿਉਂ ਕਰਦਾ ਹੈ:
- ਕਿਉਂਕਿ ਮੈਨੂੰ ਇਹ ਨਾ ਲੈਣ ਲਈ ਕਿਹਾ ਗਿਆ ਸੀ।
- ਕਿਉਂ ਕਿ ਮੈਂ ਕੁਝ ਭੁੱਲਣਾ ਚਾਹੁੰਦਾ/ਚਾਹੁੰਦੀ ਸੀ।
- ਮੈਨੂੰ ਤਸਵੀਰਾਂ ਚੰਗੀਆਂ ਲੱਗਦੀਆਂ ਹਨ।
- ਮੈਂ ਬੰਦ ਨਹੀਂ ਕਰ ਸਕਦਾ/ਸਕਦੀ।
- ਮੈਂ ਖੋਜੀ ਹਾਂ।
- ਮੈਂ ਦੋਸਤਾਂ ਦਾ ਪਰੈਸ਼ਰ ਮਹਿਸੂਸ ਕਰਦਾ/ਕਰਦੀ ਹਾਂ।
- ਮੈਂ ਫਿੱਟ ਹੋਣਾ ਚਾਹੁੰਦਾ/ਚਾਹੁੰਦੀ ਹਾਂ।
- ਮੇਰੇ `ਤੇ ਬਹੁਤ ਬੋਝ ਹੈ।
"ਜਦੋਂ ਅਸੀਂ ਹਾਈ ਸਕੂਲ ਸ਼ੁਰੂ ਕੀਤਾ ਤਾਂ ਮੇਰੇ ਦੋਸਤਾਂ ਨੇ ਅਤੇ ਮੈਂ ਸੋਚਿਆ ਕਿ ਨਵੀਂਆਂ ਚੀਜ਼ਾਂ ਵਰਤ ਕੇ ਦੇਖਣਾ ਸ਼ੁਗਲ ਹੋਵੇਗਾ। ਸਦਾ ਚੰਗੀਆਂ ਹੀ ਨਹੀਂ।"
"ਥੋੜ੍ਹੇ ਸਮੇਂ ਬਾਅਦ, ਅਸੀਂ ਸ਼ੁਗਲ ਵਾਲੀ ਅਗਲੀ ਚੀਜ਼ ਲੱਭਣ ਦੇ ਚੱਕਰ ਵਿਚ ਫਸ ਗਏ। ਇਹ ਆਪਣੇ ਆਪ ਨਾਲ ਸ਼ੁਗਲ ਕਰਨਾ ਘਟਦਾ ਗਿਆ ਅਤੇ ਨਸ਼ਿਆਂ ਦੀ ਵਰਤੋਂ ਨਾਲ ਪੈਦਾ ਹੋਣ ਵਾਲਾ ਸ਼ੁਗਲ ਵਧਦਾ ਗਿਆ। ਮੈਂ ਇਹ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਕੀ ਇਹ ਲੋਕ ਸੱਚੀਂ ਹੁਣ ਮੇਰੇ ਦੋਸਤ ਰਹੇ ਹਨ?
ਜੇ ਅਸੀਂ ਸਦਾ ਸ਼ੁਗਲ ਨਾ ਕਰੀਏ ਤਾਂ ਕੀ ਅਸੀਂ ਦੋਸਤ ਰਹਾਂਗੇ? ਇਹ ਗੱਲ ਮਨ ਵਿਚ ਆਉਣ `ਤੇ ਮੈਂ ਕਿਸੇ ਨਾਲ ਗੱਲ ਕਰਨ, ਅਤੇ ਕੁਝ ਵੱਖਰੀਆਂ ਚੋਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ।"
ਮੈਂ ਨਾਂਹ ਕਿਵੇਂ ਕਹਿ ਸਕਦਾ/ਸਕਦੀ ਹਾਂ?
ਕਦੇ “ਪ੍ਰੈਕਟਿਸ ਮੇਕਸ ਪਰਫੈਕਟ” ਸ਼ਬਦ ਸੁਣਿਆ ਹੈ?
ਨਾਂਹ ਕਰਨ ਦੇ ਹੁਨਰ ਸਿੱਖਣ ਅਤੇ ਮਜ਼ਬੂਤ ਕਰਨ ਦਾ ਇਹ ਤੁਹਾਡਾ ਮੌਕਾ ਹੈ ਜਦੋਂ ਤੁਹਾਨੂੰ ਇਨ੍ਹਾਂ ਦੀ ਲੋੜ ਹੋਵੇ:
- ਕੋਈ ਬਹਾਨਾ ਬਣਾਉ।
- ਆਪਣੇ ਮਾਪਿਆਂ, ਕੋਚ, ਜਾਂ ਸਕੂਲ ਦਾ ਕਸੂਰ ਕੱਢੋ ਕਿ ਤੁਸੀਂ ਕਿਉਂ ਨਹੀਂ ਵਰਤ ਸਕਦੇ।
- ਗੱਲ ਨੂੰ ਹਾਸੇ ਵਿਚ ਪਾਉ।
- ਕੋਈ ਹੋਰ ਸਰਗਰਮੀ ਦਾ ਸੁਝਾਅ ਦਿਉ।
- “ਅੱਜ” ਨਹੀਂ ਕਹਿ ਕੇ ਨਾਂਹ ਕਰੋ।
- ਗਰੁੱਪ ਵਿੱਚੋਂ ਜਾਉ ਅਤੇ ਉਨ੍ਹਾਂ ਵਿਚ ਬਾਅਦ ਵਿਚ ਸ਼ਾਮਲ ਹੋਵੋ।
- ਆਪਣੇ `ਤੇ ਭਰੋਸਾ ਕਰੋ ਅਤੇ “ਮੈਂ” ਨਾਲ ਗੱਲ ਕਰੋ:
“ਮੈਨੂੰ ਨਹੀਂ ਲੱਗਦਾ ਕਿ ਇਹ ਮੇਰੇ ਲਈ ਹੈ। ਮੈਂ ਠੀਕ ਹਾਂ।”
ਕੌਣ ਮਦਦ ਲੈ ਸਕਦਾ ਹੈ?
ਹਰ ਕੋਈ। ਭਾਵੇਂ ਤੁਸੀਂ ਡਰੱਗਜ਼ ਵਰਤਦੇ ਹੋ, ਜਾਂ ਤੁਹਾਡੇ `ਤੇ ਕਿਸੇ ਹੋਰ ਦੀ ਡਰੱਗਜ਼ ਦੀ ਵਰਤੋਂ ਦਾ ਅਸਰ ਪਿਆ ਹੈ, ਸਕੂਲ ਵਿਚ ਲੋਕ ਹਨ ਜਿਹੜੇ ਮਦਦ ਕਰ ਸਕਦੇ ਹਨ।
ਸਬਸਟੈਂਸ ਯੂਜ਼ ਲੀਏਜ਼ਾਨਜ਼, ਸਰੀ ਸਕੂਲ ਡਿਸਟਰਿਕਟ ਦਾ ਸਟਾਫ ਹੈ ਜੋ ਕਿ ਸਾਰੇ ਵਿਦਿਆਰਥੀਆਂ ਲਈ ਉਪਲਬਧ ਹੈ। ਉਹ ਤੁਹਾਡੀ ਡਰੱਗ ਦੀ ਵਰਤੋਂ ਨੂੰ ਬੰਦ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ, ਜਾਂ ਕਿਸੇ ਹੋਰ ਦੀ ਡਰੱਗ ਦੀ ਵਰਤੋਂ ਨਾਲ ਸਿੱਝਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।
ਜ਼ਿਆਦਾ ਜਾਣਨਾ ਚਾਹੁੰਦੇ ਹੋ?
-
ਅਸਰ ਤੋਂ ਉੱਪਰ
ਡਰੱਗਜ਼ ਬਾਰੇ ਤੱਥ ਜਾਣੋ ਅਤੇ ਹੋਰ ਜਵਾਨਾਂ ਦੀਆਂ ਕਹਾਣੀਆਂ ਅਤੇ ਤਜਰਬੇ ਪੜ੍ਹੋ।
abovetheinfluence.com -
ਮਦਦ ਕਰਨ ਲਈ ਇੱਥੇ
ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਅਤੇ ਸਮਝਣ ਵਿਚ ਆਪਣੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਮਦਦ ਲਈ ਜਾਣਕਾਰੀ ਪੜ੍ਹੋ।
heretohelp.com -
ਡਰੱਗ ਬਾਰੇ ਤੱਥ
ਕਿਸੇ ਸਾਥੀ ਤੋਂ ਡਰੱਗਜ਼ ਅਤੇ ਸ਼ਰਾਬ ਦੇ ਖਤਰਿਆਂ ਬਾਰੇ ਜਾਣੋ।
drugfacts.ca