ਸੇਫ ਸਕੂਲ ਲੀਏਜ਼ਾਨ
ਹਰ ਸੈਕੰਡਰੀ ਸਕੂਲ ਵਿਚ ਸੇਫ ਸਕੂਲ ਲੀਏਜ਼ਾਨ ਹੈ।
ਤੁਹਾਡਾ ਸਕੂਲ ਲੀਏਜ਼ਾਨ ਸਕੂਲ ਵਿਚ ਸੇਫਟੀ ਨਾਲ ਸੰਬੰਧਿਤ ਮਸਲਿਆਂ ਵਿਚ ਮਦਦ ਕਰਦਾ ਹੈ। ਉਹ ਕਲਾਸਰੂਮ ਲੱਭਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ, ਜਾਂ ਜੇ ਤੁਹਾਨੂੰ ਕਿਸੇ ਅਜਿਹੀ ਚੀਜ਼ ਬਾਰੇ ਗੱਲ ਕਰਨ ਦੀ ਲੋੜ ਹੋਵੇ ਜਿਹੜੀ ਤੁਹਾਨੂੰ ਤੰਗ ਕਰ ਰਹੀ ਹੈ ਤਾਂ ਵੀ ਤੁਹਾਡੀ ਮਦਦ ਕਰ ਸਕਦੇ ਹਨ।
ਉਹ ਤੁਹਾਨੂੰ ਸਕੂਲ ਅਤੇ ਕਮਿਉਨਟੀ ਵਿਚ ਫਾਇਦੇਮੰਦ ਵਸੀਲਿਆਂ ਨਾਲ ਜੋੜ ਸਕਦੇ ਹਨ।
ਆਪਣੇ ਸਕੂਲ ਦਾ ਲੀਏਜ਼ਾਨ ਲੱਭ ਰਹੇ ਹੋ? ਦਫਤਰ ਤੋਂ ਪਤਾ ਕਰੋ ਅਤੇ ਉਹ ਤੁਹਾਨੂੰ ਉਸ ਨਾਲ ਜੋੜਣ ਦੇ ਯੋਗ ਹੋਣਗੇ।

ਸਬਸਟੈਂਸ ਯੂਜ਼ ਲੀਏਜ਼ਾਨ
ਸਰੀ ਸਕੂਲ ਡਿਸਟਰਿਕਟ ਦੇ ਸਾਰੇ ਵਿਦਿਆਰਥੀਆਂ ਦੀ ਸਬਸਟੈਂਸ ਯੂਜ਼ ਲੀਏਜ਼ਾਨ ਤੱਕ ਪਹੁੰਚ ਹੈ।
ਜੇ ਤੁਹਾਨੂੰ ਨਸ਼ਿਆਂ ਦੀ ਆਪਣੀ ਵਰਤੋਂ ਵਿਚ ਤਬਦੀਲੀਆਂ ਕਰਨ ਵਿਚ ਮਦਦ ਦੀ ਲੋੜ ਹੋਵੇ ਜਾਂ ਜੇ ਕਿਸੇ ਵਲੋਂ ਕੀਤੀ ਜਾ ਰਹੀ ਵਰਤੋਂ ਤੁਹਾਡੇ `ਤੇ ਅਸਰ ਪਾ ਰਹੀ ਹੋਵੇ ਤਾਂ ਉਹ ਮਦਦ ਕਰਨ ਲਈ ਮੌਜੂਦ ਹਨ। ਤਬਦੀਲੀ ਵਿਚ ਮਦਦ ਕਰਨ ਲਈ ਲੀਏਜ਼ਾਨ ਤੁਹਾਨੂੰ ਲੋਕਾਂ ਅਤੇ ਵਸੀਲਿਆਂ ਨਾਲ ਜੋੜਣ ਵਿਚ ਮਦਦ ਕਰ ਸਕਦੇ ਹਨ।
ਕਿਸੇ ਸਬਸਟੈਂਸ ਯੂਜ਼ ਲੀਏਜ਼ਾਨ ਨਾਲ ਸੰਪਰਕ ਕਰਨ ਲਈ ਤੁਸੀਂ ਦਫਤਰ ਤੋਂ ਪੁੱਛ ਸਕਦੇ ਹੋ ਜਾਂ ਉਨ੍ਹਾਂ ਨੂੰ ਸਿੱਧਾ ਇੱਥੇ ਈਮੇਲ ਕਰ ਸਕਦੇ ਹੋ: safe-office@surreyschools.ca.
