ਮਦਦ ਲਈ ਕਾਲ ਕਰੋ।

  • ਕਿਡਜ਼ ਹੈਲਪ ਫੋਨ

    1 800 668 6868

    ਕਿਸੇ ਵੀ ਉਸ ਚੀਜ਼ ਬਾਰੇ ਗੱਲ ਕਰਨ ਲਈ ਮੁਫਤ ਫੋਨ ਕਰੋ ਜਿਹੜੀ ਤੁਹਾਨੂੰ ਤੰਗ ਕਰ ਰਹੀ ਹੈ। ਕਿਡਜ਼ ਹੈਲਪ ਫੋਨ ਗੁਪਤ ਹੈ ਅਤੇ ਇਹ ਲਾਈਨ ਦਿਨ ਦੇ 24 ਘੰਟੇ ਖੁਲ੍ਹੀ ਰਹਿੰਦੀ ਹੈ।

  • ਯੂਥ ਅਗੇਂਸਟ ਵਾਇਲੈਂਸ

    1 800 680 4264

    24 ਘੰਟੇ ਖੁਲ੍ਹੀ ਰਹਿਣ ਵਾਲੀ, ਸੂਬੇ ਭਰ ਵਿਚ ਜਵਾਨਾਂ ਦੀ ਮਦਦ ਕਰਨ ਵਾਲੀ ਲਾਈਨ ਜੋ ਹਿੰਸਾ ਜਾਂ ਜੁਰਮ ਨਾਲ ਸਿੱਝਣ ਵਿਚ ਮਦਦ ਕਰਨ ਲਈ ਇਕ-ਤੋਂ-ਇਕ ਨਾਲ ਸਿੱਧੀ ਮਦਦ ਅਤੇ ਜਾਣਕਾਰੀ ਪ੍ਰਦਾਨ ਕਰਦੀ ਹੈ।

  • ਕਰਾਈਸਿਸ ਸੈਂਟਰ

    604 951 8855

    ਸਰੀ ਵਿਚ, ਫੋਨ ਕਰੋ ਜੇ ਤੁਸੀਂ ਅਪਸੈੱਟ ਜਾਂ ਪਰੇਸ਼ਾਨ ਮਹਿਸੂਸ ਕਰਦੇ ਹੋ ਜਾਂ ਜੇ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ। ਕਰਾਈਸਿਸ ਸੈਂਟਰ ਦਿਨ ਦੇ 24 ਘੰਟੇ ਖੁਲ੍ਹਾ ਰਹਿੰਦਾ ਹੈ।

  • ਮਨਿਸਟਰੀ ਔਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਦੀ ਬੱਚਿਆਂ ਲਈ ਹੈਲਪਲਾਈਨ

    310 1234

    ਕਿਸੇ ਬੱਚੇ ਨਾਲ ਬੁਰੇ ਵਰਤਾਉ ਦੀ ਘਟਨਾ ਦੀ ਰਿਪੋਰਟ ਕਰਨ ਲਈ ਫੋਨ ਕਰੋ। ਇਹ 24 ਘੰਟੇ ਉਪਲਬਧ ਹੈ।