ਪ੍ਰਾਈਵੇਸੀ ਦੀ ਪਾਲਸੀ
ਪ੍ਰੋਟੈਕਟਿੰਗ ਸਰੀ ਸਕੂਲਜ਼ ਟੂਗੈਦਰ ਵੈੱਬਸਾਈਟ (psst-bc.ca) ਸਰੀ ਸਕੂਲ ਡਿਸਟਰਿਕਟ ਦਾ ਹੈ ਅਤੇ ਇਸ ਵਲੋਂ ਚਲਾਇਆ ਜਾਂਦਾ ਹੈ।
ਸਰੀ ਸਕੂਲ ਡਿਸਟਰਿਕਟ ਉਨ੍ਹਾਂ ਲੋਕਾਂ ਦੀ ਪ੍ਰਾਈਵੇਸੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ ਜਿਹੜੇ ਪ੍ਰੋਟੈਕਟਿੰਗ ਸਰੀ ਸਕੂਲਜ਼ ਟੂਗੈਦਰ ਵੈੱਬਸਾਈਟ `ਤੇ ਜਾਂਦੇ ਹਨ।
ਸਾਨੂੰ ਦਿੱਤੀ ਜਾਣ ਵਾਲੀ ਕੋਈ ਵੀ ਨਿੱਜੀ ਜਾਣਕਾਰੀ ਫ੍ਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ ਜਾਂ ਲਾਗੂ ਹੋਣ ਵਾਲੇ ਕਿਸੇ ਹੋਰ ਕਨੂੰਨ ਮੁਤਾਬਕ ਇੱਕਠੀ ਕੀਤੀ ਜਾਂਦੀ, ਵਰਤੀ ਜਾਂਦੀ ਅਤੇ ਅਗਾਂਹ ਦੱਸੀ ਜਾਂਦੀ ਹੈ।
ਨਿੱਜੀ ਜਾਣਕਾਰੀ
ਨਿੱਜੀ ਜਾਣਕਾਰੀ ਵਿਚ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹਨ ਜਿਵੇਂ ਕਿ ਨਾਂ, ਐਡਰੈਸ, ਜਨਮ ਤਾਰੀਕ, ਈਮੇਲ ਐਡਰੈਸ, ਅਤੇ ਫੋਨ ਨੰਬਰ। ਅਸੀਂ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਨਹੀਂ ਇਕੱਠੀ ਕਰਦੇ ਜੇ ਤੁਸੀਂ ਇਹ ਸਾਨੂੰ ਦੇਣ ਦੀ ਚੋਣ ਨਹੀਂ ਕਰਦੇ ਜਿਵੇਂ ਕਿ ਜਦੋਂ ਤੁਸੀਂ ਕਿਸੇ ਮੁਕਾਬਲੇ ਵਿਚ ਸ਼ਾਮਲ ਹੋਣਾ ਹੋਵੇ।
ਸਾਡੇ ਵਲੋਂ ਇਕੱਠੀ ਕੀਤੀ ਗਈ ਨਿੱਜੀ ਜਾਣਕਾਰੀ ਸਾਡੇ ਅਧਿਕਾਰਤ ਸਟਾਫ ਵਲੋਂ ਸਿਰਫ ਉਸ ਮੰਤਵ ਲਈ ਵਰਤੀ ਜਾਵੇਗੀ ਜਿਸ ਲਈ ਇਹ ਮੁਢਲੇ ਤੌਰ `ਤੇ ਇਕੱਠੀ ਕੀਤੀ ਗਈ ਸੀ। ਅਸੀਂ ਤੁਹਾਡੀ ਜਾਣਕਾਰੀ ਹੋਰ ਵਿਅਕਤੀਆਂ ਨੂੰ ਨਹੀਂ ਦੱਸਦੇ ਜੇ ਐੱਫ ਓ ਆਈ ਪੀ ਪੀ ਐਕਟ ਇਸ ਦੀ ਮੰਗ ਨਹੀਂ ਕਰਦਾ।
ਕਿਸ ਕਿਸਮ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ?
ਜਦੋਂ ਤੁਸੀਂ ਪ੍ਰੋਟੈਕਟਿੰਗ ਸਰੀ ਸਕੂਲਜ਼ ਟੂਗੈਦਰ ਵੈੱਬਸਾਈਟ `ਤੇ ਜਾਂਦੇ ਹੋ ਤਾਂ ਅਸੀਂ ਵਿਜ਼ਟ ਬਾਰੇ ਕੁਝ ਜਾਣਕਾਰੀ ਇਕੱਠੀ ਕਰਾਂਗੇ ਅਤੇ ਸਾਂਭਾਂਗੇ। ਅੱਗੇ ਲਿਖੀ ਜਾਣਕਾਰੀ ਆਪਣੇ ਆਪ ਹੀ ਇਕੱਠੀ ਕੀਤੀ ਅਤੇ ਸਟੋਰ ਕੀਤੀ ਜਾਂਦੀ ਹੈ:
- ਇੰਟਰਨੈੱਟ ਪ੍ਰੋਟੋਕੋਲ ਐਡਰੈਸ ਅਤੇ ਵਰਤਿਆ ਗਿਆ ਡੋਮੇਨ ਨਾਂ
ਇੰਟਰਨੈੱਟ ਪ੍ਰੋਟੋਕੋਲ ਐਡਰੈਸ ਅੰਕਾਂ ਦੀ ਇਕ ਪਛਾਣ ਹੈ ਜੋ ਕਿ ਤੁਹਾਡੇ ਇੰਟਰਨੈੱਟ ਸਰਵਿਸ ਦੇਣ ਵਾਲੇ ਨੂੰ ਜਾਂ ਸਿੱਧਾ ਤੁਹਾਡੇ ਕੰਪਿਊਟਰ ਨੂੰ ਅਸਾਇਨ ਕੀਤਾ ਗਿਆ ਹੁੰਦਾ ਹੈ। ਤੁਹਾਨੂੰ ਸਰਵਿਸ ਦੇਣ ਵਾਲੇ ਡੋਮੇਨ ਨਾਂ ਦਾ ਪਤਾ ਲਾਉਣ ਲਈ ਇਸ ਐਡਰੈਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ; - ਬਰਾਊਜ਼ਰ ਅਤੇ ਓਪਰੇਟਿੰਗ ਸਿਸਟਮ ਦੀ ਕਿਸਮ;/li>
- ਵਿਜ਼ਟ ਕਰਨ ਦੀ ਤਾਰੀਕ; ਅਤੇ
- ਦੇਖੇ ਗਏ ਵੈੱਬ ਪੇਜ ਜਾਂ ਸੇਵਾਵਾਂ।
ਆਪਣੇ ਆਪ ਇਕੱਠੀ ਕੀਤੀ ਗਈ ਜਾਣਕਾਰੀ, ਸਿਸਟਮ ਦੀ ਕਾਰਗੁਜ਼ਾਰੀ ਦਾ ਪਤਾ ਲਾਉਣ, ਵੈੱਬ ਸੇਵਾਵਾਂ ਵਿਚ ਸੁਧਾਰ ਕਰਨ ਅਤੇ ਵੈੱਬਸਾਈਟ ਦੀ ਨਿਗਰਾਨੀ ਕਰਨ ਵਰਗੇ ਮੰਤਵਾਂ ਲਈ ਵਰਤੀ ਜਾਂਦੀ ਹੈ। ਅਸੀਂ ਇਹ ਡੈਟਾ ਤੁਹਾਡੀ ਪਛਾਣ ਦਾ ਪਤਾ ਲਾਉਣ ਲਈ ਨਹੀਂ ਵਰਤਦੇ, ਜੇ ਅਜਿਹਾ ਕੋਈ ਅੰਦਰੂਨੀ ਪੜਤਾਲ ਕਰਨ ਜਾਂ ਕਾਨੂੰਨ ਲਾਗੂ ਕਰਨ ਦੇ ਕਿਸੇ ਹੋਰ ਮੰਤਵ ਦੇ ਹਿੱਸੇ ਵਜੋਂ ਕਰਨ ਦੀ ਲੋੜ ਨਹੀਂ ਹੈ।
ਸਪੈਮ ਤੋਂ ਰੋਕਥਾਮ
ਪੀ ਐੱਸ ਐੱਸ ਟੀ ਨੂੰ ਜਾਣਕਾਰੀ ਸਬਮਿਟ ਕਰਕੇ ਤੁਸੀਂ ਇਹ ਪ੍ਰਵਾਨ ਕਰਦੇ ਹੋ ਕਿ ਤੁਹਾਡੇ ਸੁਨੇਹੇ ਅਤੇ ਤੁਹਾਡੇ ਬਾਰੇ ਹੋਰ ਨਿੱਜੀ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਇਸ ਨੂੰ ਮੋਲੋਮ ਦੀ ਪ੍ਰਾਈਵੇਸੀ ਪਾਲਸੀ ਮੁਤਾਬਕ ਐਂਟੀ-ਸਪੈਮ ਅਤੇ ਕੁਆਲਟੀ ਦੀ ਨਿਗਰਾਨੀ ਦੇ ਮੰਤਵਾਂ ਲਈ ਸਾਂਭਿਆ ਜਾਵੇਗਾ।
ਕੁੱਕੀਜ਼
ਕੁੱਕੀ ਇਕ ਛੋਟੀ ਫਾਇਲ ਹੈ ਜਿਹੜੀ ਕੁਝ ਵੈੱਬਸਾਈਟਾਂ ਦੀ ਵਰਤੋਂ ਕਰਨ ਵੇਲੇ ਤੁਹਾਡੇ ਵੈੱਬ ਬਰਾਊਜ਼ਰ ਵਲੋਂ ਤੁਹਾਡੇ ਕੰਪਿਊਟਰ ਵਿਚ ਸਟੋਰ ਕੀਤੀ ਜਾਂਦੀ ਹੈ। ਕੁੱਕੀਜ਼ ਸਿਰਫ ਨਿੱਜੀ ਜਾਣਕਾਰੀ ਹੀ ਸਟੋਰ ਕਰ ਸਕਦੀਆਂ ਹਨ ਜਿਵੇਂ ਕਿ ਤੁਹਾਡਾ ਨਾਂ, ਈਮੇਲ ਐਡਰੈਸ, ਘਰ, ਜਾਂ ਕੰਮ ਦਾ ਐਡਰੈਸ, ਜਾਂ ਟੈਲੀਫੋਨ ਨੰਬਰ। ਪੱਕੀਆਂ ਕੁੱਕੀਜ਼ ਇਸ ਕਿਸਮ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਸੇ ਵੈੱਬਸਾਈਟ `ਤੇ ਜਾਣ ਵੇਲੇ ਤੁਹਾਡੀ ਪਛਾਣ ਕਰਨ ਲਈ ਕਰ ਸਕਦੀਆਂ ਹਨ। ਸੈਸ਼ਨਲ ਕੁੱਕੀਜ਼ ਦੀ ਵਰਤੋਂ ਸਾਡੇ ਵੈੱਬਸਾਈਟ `ਤੇ ਇਧਰ ਉਧਰ ਜਾਣ ਵਿਚ ਤੁਹਾਡੀ ਮਦਦ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਨਿੱਜੀ ਜਾਣਕਾਰੀ ਨੂੰ ਸਟੋਰ ਨਹੀਂ ਕਰਦੀਆਂ। ਸੈਸ਼ਨਲ ਕੁੱਕੀਜ਼ ਸਿਰਫ ਉਸ ਸਮੇਂ ਲਈ ਯੋਗ ਹਨ ਜਦੋਂ ਤੁਸੀਂ ਅਸਲੀ ਰੂਪ ਵਿਚ ਵੈੱਬਸਾਈਟ ਦੀ ਵਰਤੋਂ ਕਰ ਰਹੇ ਹੁੰਦੇ ਹੋ।
ਪ੍ਰੋਟੈਕਟਿੰਗ ਸਰੀ ਸਕੂਲਜ਼ ਟੂਗੈਦਰ ਵੈੱਬਸਾਈਟ ਪੱਕੀਆਂ ਕੁੱਕੀਜ਼ ਦੀ ਵਰਤੋਂ ਨਹੀਂ ਕਰਦਾ (ਜਿਹੜੀਆਂ ਨਿੱਜੀ ਜਾਣਕਾਰੀ ਨੂੰ ਸਟੋਰ ਕਰ ਸਕਦੀਆਂ ਹਨ) ਪਰ ਸੈਸ਼ਨਲ ਕੁੱਕੀਜ਼ ਦੀ ਵਰਤੋਂ ਕਰ ਸਕਦਾ ਹੈ (ਜਿਹੜੀਆਂ ਨਿੱਜੀ ਜਾਣਕਾਰੀ ਨੂੰ ਸਟੋਰ ਨਹੀਂ ਕਰਦੀਆਂ)।
ਸਕਿਉਰਟੀ
ਸਰੀ ਸਕੂਲ ਡਿਸਟਰਿਕਟ, ਗੈਰ-ਕਨੂੰਨੀ ਪਹੁੰਚ, ਇਕੱਤਰਤਾ, ਵਰਤੋਂ, ਪ੍ਰਗਟਾਅ, ਜਾਂ ਡਿਸਪੋਜ਼ਲ ਵਰਗੇ ਖਤਰਿਆਂ ਦੇ ਵਿਰੁੱਧ ਸਕਿਉਰਟੀ ਦੇ ਵਾਜਬ ਪ੍ਰਬੰਧ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਦਾ ਹੈ।
ਸਕਿਉਰਟੀ ਦੇ ਕਦਮ ਡਿਜ਼ਾਇਨ, ਅਮਲ ਅਤੇ ਰੋਜ਼ਮਰਾ ਦੀਆਂ ਓਪਰੇਟਿੰਗ ਕਾਰਜਾਂ ਵਿਚ ਸ਼ਾਮਲ ਹੁੰਦੇ ਹਨ।
ਹੋਰ ਸਾਈਟਾਂ ਨਾਲ ਲਿੰਕ
ਵਿਜ਼ਟਰਾਂ ਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਪ੍ਰੋਟੈਕਟਿੰਗ ਸਰੀ ਸਕੂਲਜ਼ ਟੂਗੈਦਰ ਵੈੱਬਸਾਈਟ ਵਿਚ ਬਾਹਰੀ ਵੈੱਬਸਾਈਟਾਂ ਨਾਲ ਲਿੰਕ ਸ਼ਾਮਲ ਹੋ ਸਕਦੇ ਹਨ।
ਜਦੋਂ ਤੁਸੀਂ ਕਿਸੇ ਹੋਰ ਸਾਈਟ ਨਾਲ ਜੁੜਦੇ ਹੋ ਤਾਂ ਪ੍ਰਾਈਵੇਸੀ ਦੀ ਇਹ ਪਾਲਸੀ ਲਾਗੂ ਨਹੀਂ ਹੁੰਦੀ, ਪਰ ਤੁਹਾਡੇ `ਤੇ ਉਸ ਨਵੀਂ ਸਾਈਟ ਦੀ ਪ੍ਰਾਈਵੇਸੀ ਪਾਲਸੀ ਲਾਗੂ ਹੋ ਸਕਦੀ ਹੈ, ਜੇ ਕੋਈ ਮੌਜੂਦ ਹੋਵੇ। ਸਰੀ ਸਕੂਲ ਡਿਸਟਰਿਕਟ, ਬਾਹਰੀ ਵੈੱਬਸਾਈਟਾਂ ਦੇ ਪ੍ਰਾਈਵੇਸੀ ਦੇ ਅਮਲਾਂ ਜਾਂ ਸਾਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।