ਕਦਮ ਚੁੱਕਣ ਲਈ ਤਿਆਰ ਹੋ?
ਜੇ ਤੁਸੀਂ ਕੁਝ ਦੇਖਿਆ ਜਾਂ ਸੁਣਿਆਂ ਹੈ ਤਾਂ ਸਾਨੂੰ ਦੱਸੋ।
ਕੀ ਸਕੂਲ ਵਿਚ ਕੋਈ ਜਣਾ ਜਾਂ ਕੋਈ ਚੀਜ਼ ਤੁਹਾਨੂੰ ਜਾਂ ਤੁਹਾਡੇ ਦੋਸਤਾਂ ਨੂੰ ਤੰਗ ਕਰ ਰਿਹਾ/ਰਹੀ ਹੈ?
ਪੀ ਐੱਸ ਐੱਸ ਟੀ ਰਿਪੋਰਟ ਇਟ ਫਾਰਮ ਦਿਨ ਦੇ 24 ਘੰਟੇ ਹਫਤੇ ਦੇ ਸੱਦੇ ਦਿਨ ਉਪਲਬਧ ਹੈ। ਥੋੜ੍ਹੀਆਂ ਜਿਹੀਆਂ ਕਲਿੱਕਾਂ ਨਾਲ ਹੀ ਆਪਣੇ ਸਕੂਲ ਨੂੰ ਸੁਰੱਖਿਅਤ ਬਣਾਉ।
ਹੁਣੇ ਰਿਪੋਰਟ ਕਰੋ।ਰਿਪੋਰਟ ਕਰਨ ਬਾਰੇ ਪੱਕਾ ਪਤਾ ਨਹੀਂ ਹੈ?
ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਕੀ ਤੁਹਾਡੇ ਮਸਲੇ ਦੀ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ ਤਾਂ ਤੁਹਾਡੀ ਮਦਦ ਲਈ ਸਾਡੇ ਕੋਲ ਵਸੀਲੇ ਹਨ।
ਆਪਣੇ ਆਪ ਨੂੰ ਅਤੇ ਆਪਣੇ ਸਕੂਲ ਨੂੰ ਇਕ ਸੁਰੱਖਿਅਤ ਥਾਂ ਰੱਖਣ ਲਈ ਜ਼ਿਆਦਾ ਜਾਣੋ। ਇਹ ਸਮਝੋ ਕਿ ਕੀ ਦੇਖਣਾ ਹੈ, ਅਤੇ ਦੋਸਤਾਂ ਅਤੇ ਜਮਾਤੀਆਂ ਦੀ ਉਦੋਂ ਮਦਦ ਕਿਵੇਂ ਕਰਨੀ ਹੈ ਜਦੋਂ ਉਹ ਮੁਸ਼ਕਲ ਵਿਚ ਹੁੰਦੇ ਹਨ
"ਸਾਡੇ ਸਕੂਲ ਵਿਚ ਕੋਈ ਆਇਆ ਅਤੇ ਉਸ ਨੇ ਸਾਡੇ ਸਕੂਲ ਵਿਚ ਬੁਲੀਇੰਗ ਬਾਰੇ ਗੱਲ ਕੀਤੀ ਅਤੇ ਜੋ ਉਸ ਨੇ ਕਿਹਾ ਉਸ ਨੇ ਮੈਨੂੰ ਆਪਣੀ ਕਲਾਸ ਵਿਚ ਕਿਸੇ ਨਾਲ ਹੋ ਰਹੇ ਅਜਿਹੇ ਵਿਹਾਰ ਬਾਰੇ ਸੋਚਣ ਲਾਇਆ। "
"ਉਸ ਨੂੰ ਲੰਚ ਵੇਲੇ ਸੌਕਰ ਖੇਡਣ ਤੋਂ ਬਾਹਰ ਰੱਖਿਆ ਜਾਂਦਾ ਸੀ ਅਤੇ ਲੋਕ ਉਸ ਦੀ ਪਿੱਠ ਪਿੱਛੇ ਉਸ ਦੀਆਂ ਗੱਲਾਂ ਕਰਦੇ ਸਨ।
ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਇਹ ਚੀਜ਼ਾਂ ਮੈਂ ਨਹੀਂ ਕਰ ਰਿਹਾ, ਪਰ ਮੈਂ ਅਜੇ ਵੀ ਇਹ ਦੇਖਦਾ ਹਾਂ ਅਤੇ ਮੈਂ ਮਦਦ ਕਰ ਸਕਦਾ ਹਾਂ।
ਮੈਂ ਫੈਸਲਾ ਕੀਤਾ ਕਿ ਮੈਂ ਮੂਕ ਦਰਸ਼ਕ ਨਹੀਂ ਰਹਾਂਗਾ ਅਤੇ ਇਸ ਬਾਰੇ ਕਿਸੇ ਨਾਲ ਗੱਲ ਕੀਤੀ। ਉਨ੍ਹਾਂ ਨੇ ਇਹ ਪੱਕਾ ਕਰਨ ਵਿਚ ਮਦਦ ਕੀਤੀ ਕਿ ਹਰ ਕੋਈ ਦਿਆਲੂ ਅਤੇ ਸ਼ਾਮਲ ਕਰਨ ਵਾਲਾ ਸੀ।"
ਖਬਰਾਂ ਅਤੇ ਮੀਡੀਆ
ਇਹ ਜਾਣੋ ਕਿ ਤੁਹਾਡੇ ਡਿਸਟਰਿਕਟ ਵਿਚ ਕੀ ਹੋ ਰਿਹਾ ਹੈ।