ਵੈਲਕਮ ਸੈਂਟਰ
ਵੈਲਕਮ ਸੈਂਟਰ ਦਾ ਸਟਾਫ, ਡਿਸਟਰਿਕਟ ਦੇ ਅੰਗਰੇਜ਼ੀ ਸਿੱਖ ਰਹੇ ਵਿਦਿਅਰਥੀਆਂ (ਈ ਐੱਲ ਐੱਲ) ਦੀ ਨਵੇਂ ਸਕੂਲ ਸਿਸਟਮ ਅਤੇ ਕਮਿਉਨਟੀ ਵਿਚ ਤਬਦੀਲੀ ਵਿਚ ਮਦਦ ਕਰਦਾ ਹੈ। ਅਸੀਂ ਨਵੇਂ ਵਿਦਿਆਰਥੀਆਂ ਨੂੰ ਰਜਿਸਟਰ ਕਰਦੇ ਹਾਂ ਅਤੇ ਢੁਕਵੀਂ ਪੋਜ਼ੀਸ਼ਨ ਵਿਚ ਮਦਦ ਕਰਨ ਲਈ ਬੋਲੀ ਦਾ ਅੰਦਾਜ਼ਾ ਲਾਉਂਦੇ ਹਾਂ।
ਵੈਲਕਮ ਸੈਂਟਰ ਦਾ ਸਟਾਫ ਰਜਿਸਟਰੇਸ਼ਨ ਵਿਚ ਮਦਦ ਕਰਦਾ ਹੈ, ਬੀ.ਸੀ. ਦੇ ਵਿਦਿਅਕ ਸਿਸਟਮ, ਸਕੂਲਾਂ, ਅਤੇ ਕਮਿਉਨਟੀ ਦੇ ਪ੍ਰੋਗਰਾਮਾਂ/ਸੇਵਾਵਾਂ ਬਾਰੇ ਜਾਣਕਾਰੀ ਦਿੰਦਾ ਹੈ।
ਆਪਣੀ ਬੋਲੀ ਵਿਚ ਸੁਧਾਰ ਕਰਨ ਲਈ ਅਤੇ ਸਕੂਲਾਂ ਦੇ ਅਨੁਕੂਲ ਬਣਨ ਲਈ ਵੈਲਕਮ ਸੈਂਟਰ ਦੀ ਲਾਇਬਰੇਰੀ ਵਿਚ ਬਹੁਤ ਸਾਰੇ ਵਸੀਲਿਆਂ ਤੱਕ ਪਹੁੰਚ ਕਰੋ।
#120-7525 King George Boulevard
Surrey, BC V3W 5A8
604-543-3060