ਕਮਿਉਨਟੀ ਸਕੂਲਜ਼ ਪਾਰਟਨਰਸ਼ਿਪ
ਸਾਲ 2007 ਵਿਚ ਸਥਾਪਤ ਕੀਤਾ ਗਿਆ ਕਮਿਉਨਟੀ-ਸਕੂਲਜ਼ ਪਾਰਟਨਰਸ਼ਿਪ ਉੱਦਮ, ਪ੍ਰੀਸਕੂਲ ਅਤੇ ਸਕੂਲ ਜਾਣ ਦੀ ਉਮਰ ਦੇ ਉਨ੍ਹਾਂ ਬੱਚਿਆਂ, ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਚਾਬੱਧ ਪ੍ਰੋਗਰਾਮ, ਮਦਦ ਅਤੇ ਵਸੀਲੇ ਪ੍ਰਦਾਨ ਕਰਦਾ ਹੈ ਜਿਹੜੇ ਜ਼ਿੰਦਗੀ ਦੇ ਹਾਲਾਤ ਜਾਂ ਚੁਣੌਤੀਆਂ ਕਾਰਨ ਨੁਕਸਾਨ ਦੀ ਜ਼ਦ ਵਿਚ ਆ ਸਕਦੇ ਹਨ।
ਸਾਡਾ ਟੀਚਾ ਬੱਚਿਆਂ ਅਤੇ ਜਵਾਨਾਂ ਨੂੰ ਸਿੱਖਣ ਲਈ ਤਿਆਰ, ਯੋਗ ਅਤੇ ਉਤਸ਼ਾਹਤ ਕਰਨਾ ਹੈ। ਸਾਡੇ ਪ੍ਰੋਗਰਾਮ ਆਸ ਅਤੇ ਮੁਸ਼ਕਲਾਂ ਵਿਚ ਨਿਕਲਣ ਦੀ ਭਾਵਨਾ ਪੈਦਾ ਕਰਦੇ ਹਨ – ਜਿਸ ਨਾਲ ਵਿਦਿਆਰਥੀ ਸਮਾਜਿਕ, ਜਜ਼ਬਾਤੀ ਅਤੇ ਸਰੀਰਕ ਤੌਰ `ਤੇ ਆਪਣੀਆਂ ਪੂਰੀਆਂ ਸੰਭਾਵਨਾਵਾਂ ਤੱਕ ਪਹੁੰਚਦੇ ਹਨ।
ਸਾਡੇ ਪ੍ਰੋਗਰਾਮ
- Attendance Matters (AM)
- BLAST
- Clubhouse 36
- Creative U
- DREAM Camp
- Early Learning for Families
- Expressive Arts
- Girls in Action
- Girls Mentorship
- GR8 Adventures Summer
- Jumpstart Academy
- Parenting Programs
- Partner Programs
- Play On
- RBC After-School Programs
- REACH
- Roots of Empathy
- Shania Kids Can Clubhouse
- Spark
- Sticks and Stars
- Windspeaker