ਸਵੈ-ਨੁਕਸਾਨ ਕੀ ਹੈ?
ਸਵੈ-ਨੁਕਸਾਨ, ਜਾਂ ਸਵੈ-ਸੱਟ, ਆਪਣੇ ਆਪ ਨੂੰ ਜਾਣ ਬੁੱਝ ਕੇ ਸਰੀਰਕ ਤੌਰ `ਤੇ ਨੁਕਸਾਨ ਪਹੁੰਚਾਉਣਾ ਹੈ।
ਸਵੈ-ਨੁਕਸਾਨ ਦੇ ਕਈ ਰੂਪ ਹਨ, ਜਿਸ ਵਿਚ ਚਮੜੀ ਨੂੰ ਕੱਟਣਾ ਜਾਂ ਲੂਹਣਾ, ਆਪਣੇ ਆਪ ਦੇ ਮਾਰਨਾ, ਜਾਂ ਚੀਜ਼ਾਂ ਵਿਚ ਮੁੱਕੇ ਮਾਰਨਾ। ਕਦੇ ਕਦੇ ਇਹ ਘੱਟ ਸਪਸ਼ਟ ਹੁੰਦਾ ਹੈ, ਜਿਵੇਂ ਕਿ ਲਾਪਰਵਾਹੀ ਨਾਲ ਗੱਡੀ ਚਲਾਉਣਾ, ਬਹੁਤ ਜ਼ਿਆਦਾ ਸ਼ਰਾਬ ਪੀਣਾ, ਡਰੱਗ ਦੀ ਦੁਰਵਰਤੋਂ, ਅਤੇ ਅਸੁਰੱਖਿਅਤ ਸੈਕਸ।
ਭਾਵੇਂ ਕਿ ਸਵੈ-ਨੁਕਸਾਨ ਗੰਭੀਰ ਸੱਟਾਂ ਲਾ ਸਕਦਾ ਹੈ ਪਰ ਸਵੈ-ਨੁਕਸਾਨ ਵਾਲਾ ਵਿਅਕਤੀ ਆਤਮ ਹੱਤਿਆਂ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੁੰਦਾ।
ਕੋਈ ਸਵੈ-ਨੁਕਸਾਨ ਕਿਉਂ ਕਰ ਸਕਦਾ ਹੈ?
ਕਈ ਕਾਰਨਾਂ ਕਰਕੇ ਕੋਈ ਵਿਅਕਤੀ ਸਵੈ-ਨੁਕਸਾਨ ਕਰ ਸਕਦਾ ਹੈ?
ਇਨ੍ਹਾਂ ਕਾਰਨਾਂ ਦੀਆਂ ਉਦਾਹਰਣਾਂ ਵਿਚ ਸ਼ਾਮਲ ਹਨ:
- ਚਿੰਤਾ ਜਾਂ ਡਿਪਰੈਸ਼ਨ ਦਾ ਮੁਕਾਬਲਾ ਕਰਨ ਲਈ।
- ਆਪਣੇ ਆਪ ਨੂੰ “ਸਜ਼ਾ ਦੇਣ” ਲਈ।
- ਕਿਸੇ ਨੁਕਸਾਨ ਜਾਂ ਸਦਮੇ ਦੇ ਜਵਾਬ ਵਿਚ।
- ਜਜ਼ਬਾਤੀ ਦੁੱਖ ਨੂੰ ਸਰੀਰਕ ਦੁੱਖ ਵਿਚ ਬਦਲਣ ਲਈ।
- ਬਿਹਤਰ ਮਹਿਸੂਸ ਕਰਨ ਲਈ।
- ਕੁਝ ਮਹਿਸੂਸ ਕਰਨ ਲਈ; ਨਾ ਕਿ ਸਿਰਫ ਖਾਲੀਪਨ ਜਾਂ ਸੁੰਨਤਾ।
"ਮੈਂ ਇਹ ਜਾਣਦਾ ਹਾਂ ਕਿ ਅਸੀਂ ਸਾਰੇ ਚੀਜ਼ਾਂ ਨਾਲ ਵੱਖੋ ਵੱਖਰੇ ਤਰੀਕੇ ਨਾਲ ਸਿੱਝਦੇ ਹਾਂ ਪਰ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਦੋਸਤ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਚੋਣ ਕਿਉਂ ਕੀਤੀ।"
"ਉਹ ਕਹਿੰਦੇ ਹਨ ਕਿ ਇਹ ਕਿਸੇ ਚੀਜ਼ ਨਾਲ ਸਿੱਝਣ ਦਾ ਇਕ ਤਰੀਕਾ ਹੈ ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੀ ਮਦਦ ਕਰਨ ਲਈ ਮੈਂ ਕੁਝ ਕਰਨ ਦੇ ਯੋਗ ਹੋਣਾ ਚਾਹੀਦਾ ਹਾਂ।
ਇਹ ਉਸ ਦੀ ਗੱਲ ਸੁਣਨ ਨਾਲੋਂ ਜ਼ਿਆਦਾ ਹੈ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਇਸ ਬਾਰੇ ਕਿਸੇ ਨਾਲ ਗੱਲ ਕਰਨ ਦੀ ਲੋੜ ਸੀ। ਇਹ ਨਾ ਸਿਰਫ ਆਪਣੇ ਦੋਸਤ ਦੀ ਮਦਦ ਕਰਨ ਲਈ ਸੀ ਸਗੋਂ ਮੇਰੀ ਮਦਦ ਕਰਨ ਲਈ ਵੀ ਸੀ।
ਇਸ ਕਰਕੇ ਹੀ ਮੈਂ ਕਿਸੇ ਨਾਲ ਗੱਲ ਕਰਨ ਦੀ ਚੋਣ ਕੀਤੀ ਜੋ ਮਦਦ ਕਰ ਸਕਦਾ ਸੀ।
"
ਮੈਂ ਕਿਵੇਂ ਮਦਦ ਕਰ ਸਕਦਾ/ਸਕਦੀ ਹਾਂ?
ਤੁਸੀਂ ਸਵੈ-ਨੁਕਸਾਨ ਕਰ ਰਹੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੀ ਮਦਦ ਕਰ ਸਕਦੇ ਹੋ।
ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਦੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਅਤੇ ਸਮਝਣ ਵਿਚ ਆਪਣੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਮਦਦ ਕਰਨ ਲਈ ਜਾਣਕਾਰੀ ਪੜ੍ਹੋ। ਕਿਸੇ ਭਰੋਸੇਯੋਗ ਬਾਲਗ ਨਾਲ ਗੱਲ ਕਰਕੇ, ਤੁਸੀਂ ਉਸ ਵਿਅਕਤੀ ਲਈ ਉਹ ਮਦਦ ਲੈਣ ਵਿਚ ਮਦਦ ਕਰ ਸਕਦੇ ਹੋ ਜਿਸ ਦੀ ਉਸ ਨੂੰ ਲੋੜ ਹੈ।
- ਉਸ ਦੀ ਭਲਾਈ ਬਾਰੇ ਆਪਣਾ ਫਿਕਰ ਦਿਖਾਉ।
- ਉਹ ਜਿਹੜੀਆਂ ਵੀ ਕੋਈ ਛੋਟੀਆਂ ਤਬਦੀਲੀਆਂ ਕਰੇ, ਉਨ੍ਹਾਂ ਦਾ ਜਸ਼ਨ ਮਨਾਉ।
- ਉਸ ਦੀ ਹਿਮਾਇਤ ਕਰੋ, ਭਾਵੇਂ ਉਹ ਆਪਣੇ ਵਤੀਰੇ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰੇ।
- ਕਿਸੇ ਭਰੋਸੇਯੋਗ ਬਾਲਗ ਨਾਲ ਗੱਲ ਕਰੋ। ਉਹ ਮਦਦ ਲੈਣਾ ਜ਼ਰੂਰੀ ਹੈ ਜਿਸ ਦੀ ਤੁਹਾਨੂੰ ਲੋੜ ਹੈ।
ਜ਼ਿਆਦਾ ਜਾਣਨਾ ਚਾਹੁੰਦੇ ਹੋ?
ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ
ਸਾਰਿਆਂ ਲਈ ਮਾਨਸਿਕ ਸਿਹਤ ਨੂੰ ਉਤਸ਼ਾਹ ਦਿੰਦੀ ਹੈ, ਅਤੇ ਮਾਨਸਿਕ ਬੀਮਾਰੀ ਤੋਂ ਪੀੜਿਤ ਲੋਕਾਂ ਦੀ ਰਾਜ਼ੀ ਹੋਣ ਵਿਚ ਮਦਦ ਕਰਦੀ ਹੈ।
cmha.caਮਾਈਂਡ ਚੈੱਕ
ਜਵਾਨਾਂ ਦੀ ਇਹ ਚੈੱਕ ਕਰਨ ਵਿਚ ਮਦਦ ਕਰਨ ਲਈ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ ਅਤੇ ਛੇਤੀ ਨਾਲ ਮਾਨਸਿਕ ਸਿਹਤ ਦੇ ਵਸੀਲਿਆਂ ਅਤੇ ਮਦਦ ਨਾਲ ਜੋੜਣ ਵਿਚ ਮਦਦ ਲਈ।
mindcheck.ca