ਸਾਈਬਰ ਬੁਲੀਇੰਗ ਕੀ ਹੈ?
ਸਾਈਬਰ ਬੁਲੀਇੰਗ ਕਿਤੇ ਵੀ ਕਿਸੇ ਵੇਲੇ ਵੀ ਹੋ ਸਕਦੀ ਹੈ।
ਇੰਟਰਨੈੱਟ ਤੱਕ ਪਹੁੰਚ ਤੁਹਾਨੂੰ ਆਮ ਨਾਲੋਂ ਜ਼ਿਆਦਾ ਲੋਕਾਂ ਅਤੇ ਹਾਲਤਾਂ ਦੇ ਸੰਪਰਕ ਵਿਚ ਲਿਆਉਂਦੀ ਹੈ।
ਸਾਈਬਰ ਬੁਲੀਇੰਗ ਤੁਹਾਨੂੰ ਇਹ ਮਹਿਸੂਸ ਕਰਵਾ ਸਕਦੀ ਹੈ:
ਇੰਟਰਨੈੱਟ ਕਰਾਇਮ ਕੀ ਹੈ?
ਇੰਟਰਨੈੱਟ `ਤੇ ਜੁਰਮ ਹੋ ਸਕਦੇ ਹਨ। ਔਨਲਾਈਨ ਦੁਨੀਆ ਦੇ ਜੁਰਮਾਂ ਕਾਰਨ ਅਧਿਕਾਰੀਆਂ ਨੂੰ ਸ਼ਾਮਲ ਹੋਣਾ ਪੈ ਸਕਦਾ ਹੈ।
ਇੰਟਰਨੈੱਟ ਕਰਾਇਮ ਦੀਆਂ ਉਦਾਹਰਣਾਂ ਵਿਚ ਸ਼ਾਮਲ ਹਨ:
- ਚੋਰੀ, ਸ਼ਰਾਰਤ, ਫਰਾਡ, ਸਾਜ਼ਸ਼।
- ਜੂਏਬਾਜੀ, ਸਮੱਗਲਿੰਗ।
- ਨਫਰਤੀ ਜੁਰਮ।
- ਕਾਮੁਕਤਾ ਨਾਲ ਸੰਬਿੰਧਤ ਜੁਰਮ – ਬੱਚਿਆਂ ਦੀ ਪੋਰਨੋਗ੍ਰਾਫੀ ਦੀ ਵੰਡ।
"ਮੇਰੇ ਦੋਸਤ ਅਤੇ ਮੈਂ ਟੈਕਨੋਲੋਜੀ ਦੇ ਸਬੰਧ ਵਿਚ ਬਹੁਤ ਵਧੀਆ ਹਾਂ, ਇਸ ਕਰਕੇ ਜਦੋਂ ਕਿਸੇ ਨੇ ਸਾਡਾ ਅਕਾਊਂਟ ਹੈਕ ਕੀਤਾ ਅਤੇ ਸਾਨੂੰ ਸੁਨੇਹੇ ਭੇਜਣੇ ਸ਼ੁਰੂ ਕੀਤੇ ਤਾਂ ਅਸੀਂ ਸੋਚਿਆ ਕਿ ਅਸੀਂ ਇਸ ਦਾ ਪਤਾ ਲਾ ਸਕਦੇ ਹਾਂ ਅਤੇ ਆਪਣੇ ਆਪ ਇਸ ਨੂੰ ਠੀਕ ਕਰ ਸਕਦੇ ਹਾਂ।"
"ਅਸੀਂ ਉਨ੍ਹਾਂ ਨੂੰ ਲੱਭਣ ਅਤੇ ਆਪਣੇ ਗਰੁੱਪ ਰਾਹੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਨਾ ਸੁਧਰਿਆ। ਸਾਨੂੰ ਅਨੁਭਵ ਹੋਇਆ ਕਿ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਹੈ।
ਅਸੀਂ ਸਕੂਲ ਦੇ ਸਟਾਫ ਨਾਲ ਗੱਲ ਕੀਤੀ ਅਤੇ ਭਾਵੇਂ ਕਿ ਇਹ ਚੀਜ਼ਾਂ ਔਨਲਾਈਨ ਸਕੂਲ ਵਿਚ ਨਹੀਂ ਵਾਪਰ ਰਹੀਆਂ ਸਨ, ਪਰ ਉਹ ਸਾਡੀ ਮਦਦ ਕਰਨ ਦੇ ਯੋਗ ਸਨ।"
ਫਰਕ ਕਿਵੇਂ ਪਾਉਣਾ ਹੈ?
-
ਡਿਜੀਟਲ ਪੈੜ
ਤੁਹਾਡੀ ਡਿਜੀਟਲ ਪੈੜ ਉਹ ਹੈ ਜਿਹੜੀ ਕਿਸੇ ਵੀ ਔਨਲਾਈਨ ਗਤੀਵਿਧੀ ਤੋਂ ਬਾਅਦ ਪਿੱਛੇ ਰਹਿ ਜਾਂਦੀ ਹੈ।
ਇਸ ਵਿਚ ਸ਼ਾਮਲ ਹਨ, ਤੁਹਾਡੇ ਵਲੋਂ ਪੋਸਟ, ਲਾਈਕ ਅਤੇ ਸ਼ੇਅਰ ਕੀਤੇ ਗਏ ਟੈਕਸਟ, ਤਸਵੀਰਾਂ, ਅਤੇ ਵੀਡਿਓਜ਼ – ਸਟੇਟੱਸ ਅਪਡੇਟਸ ਅਤੇ ਹੋਰ ਬਹੁਤ ਕੁਝ। ਤੁਹਾਡੀ ਪੈੜ ਤੁਹਾਡੇ ਬਾਰੇ ਕੀ ਕਹਿੰਦੀ ਹੈ? ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਬਾਰੇ ਇਸ ਤਰ੍ਹਾਂ ਸੋਚਣ? ਪੰਜ ਸਾਲਾਂ ਵਿਚ ਕੀ ਖਿਆਲ ਹੈ?
ਆਪਣੀ ਡਿਜ਼ੀਟਲ ਪੈੜ ਇਸ ਤਰ੍ਹਾਂ ਦੀ ਛੱਡੋ ਜਿਸ `ਤੇ ਤੁਹਾਨੂੰ ਮਾਣ ਹੋਵੇ।
-
ਡਿਜ਼ੀਟਲ ਸਿਟੀਜ਼ਨਸ਼ਿਪ
ਜਿਵੇਂ ਤੁਸੀਂ ਆਪਣੇ ਸਕੂਲ ਅਤੇ ਆਪਣੀ ਸਥਾਨਕ ਕਮਿਉਨਟੀ ਦੇ ਸਿਟੀਜ਼ਨ ਹੋ, ਉਸੇ ਤਰ੍ਹਾਂ ਤੁਸੀਂ ਔਨਲਾਈਨ ਕਮਿਉਨਟੀ ਦੇ ਵੀ ਸਿਟੀਜ਼ਨ ਹੋ। ਇਸੇ ਕਰਕੇ ਤੁਹਾਡੇ ਤੋਂ ਨਿਯਮਾਂ ਅਤੇ ਉਮੀਦਾਂ ਦੀ ਆਸ ਰੱਖੀ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਕੀ ਹਨ?
ਇਨ੍ਹਾਂ ਵਿੱਚੋਂ ਬਹੁਤੇ ਨਿਯਮ ਉਸ ਤਰ੍ਹਾਂ ਦੇ ਹੀ ਹਨ ਜਿਸ ਤਰ੍ਹਾਂ ਦੇ ਤੁਹਾਡੇ ਘਰ ਅਤੇ ਸਕੂਲ ਵਿਚ ਹੋਣਗੇ। ਜੇ ਤੁਸੀਂ ਔਨਲਾਈਨ ਕੋਈ ਚੀਜ਼ ਅਸੁਰੱਖਿਅਤ ਦੇਖਦੇ ਹੋ ਤਾਂ ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ? ਓਹੀ ਲੋਕ ਜਿਨ੍ਹਾਂ ਨਾਲ ਤੁਸੀਂ ਘਰ ਅਤੇ ਸਕੂਲ ਵਿਚ ਗੱਲ ਕਰੋਗੇ। ਇਕ ਚੰਗੇ ਡਿਜ਼ੀਟਲ ਸਿਟੀਜ਼ਨ ਬਣੋ!
ਜ਼ਿਆਦਾ ਜਾਣਨਾ ਚਾਹੁੰਦੇ ਹੋ?
ਸਾਈਬਰ ਟਿਪ
ਇੰਟਰਨੈੱਟ ਸੇਫਟੀ ਅਤੇ ਔਨਲਾਈਨ ਬੱਚਿਆਂ ਦੇ ਜਿਨਸੀ ਸੋਸ਼ਣ ਦੀ ਰਿਪੋਰਟ ਕਰਨ ਲਈ ਕੈਨੇਡਾ ਦੀ ਨੈਸ਼ਨਲ ਟਿਪਲਾਈਨ।
cybertip.caਕੌਮਨ ਸੈਂਸ ਮੀਡੀਆ
ਮੀਡੀਆ ਅਤੇ ਟੈਕਨੋਲੋਜੀ ਦੀ ਦੁਨੀਆ ਵਿਚ ਬੱਚਿਆਂ ਦੀ ਵਧਣ ਫੁਲਣ ਵਿਚ ਮਦਦ ਕਰਦਾ ਹੈ।
commonsensemedia.orgਨੀਡ ਹੈਲਪ ਨਾਓ
ਜੇ ਤੁਸੀਂ ਜਾਂ ਕੋਈ ਦੋਸਤ, ਸੈਲਫ/ਪੀਅਰ ਇਨਸੀਡੈਂਟ (ਜਿਸ ਨੂੰ ਸੈਕਸਟਿੰਗ ਦੇ ਤੌਰ `ਤੇ ਜਾਣਿਆ ਜਾਂਦਾ ਹੈ) ਵਿਚ ਸ਼ਾਮਲ ਹੋਏ ਹੋ ਤਾਂ ਇਹ ਸਾਈਟ ਚੁੱਕੇ ਜਾਣ ਵਾਲੇ ਕਦਮਾਂ ਲਈ ਸੇਧ ਦਿੰਦੀ ਹੈ।
needhelpnow.ca