ਵਿਤਕਰੇ ਦੀ ਪਛਾਣ ਕਿਵੇਂ ਕਰਨੀ ਹੈ?
ਵਿਤਕਰੇ ਦਾ ਅਸਰ ਕੀ ਹੈ?
ਵਿਤਕਰਾ ਕਿਸੇ `ਤੇ ਕਈ ਤਰੀਕਿਆਂ ਨਾਲ ਅਸਰ ਪਾ ਸਕਦਾ ਹੈ:
- ਇਹ ਲੋਕਾਂ ਨੂੰ ਮੈਡ, ਉਦਾਸ ਜਾਂ ਗੁੱਸੇ ਵਿਚ ਮਹਿਸੂਸ ਕਰਵਾਉਂਦਾ ਹੈ।
- ਉਨ੍ਹਾਂ ਦਾ ਸਵੈ-ਮਾਣ ਘੱਟ ਸਕਦਾ ਹੈ, ਅਤੇ ਉਹ ਇਹ ਯਕੀਨ ਕਰਨਾ ਸ਼ੁਰੂ ਕਰ ਸਕਦੇ ਹਨ ਕਿ ਜੋ ਲੋਕ ਕਹਿੰਦੇ ਹਨ ਉਹ ਸੱਚ ਹੈ।
- ਉਹ ਇਕੱਲੇ ਅਤੇ ਆਪਣੀ ਸੇਫਟੀ ਲਈ ਡਰੇ ਹੋਏ ਮਹਿਸੂਸ ਕਰ ਸਕਦੇ ਹਨ।
- ਇਹ ਲੋਕਾਂ ਨੂੰ ਉਸ ਤਰੀਕੇ ਨਾਲ ਕੁਝ ਕਰਨ ਅਤੇ ਪੇਸ਼ ਆਉਣ ਲਈ ਉਕਸਾ ਸਕਦਾ ਹੈ ਜਿਸ ਤਰ੍ਹਾਂ ਉਹ ਆਮ ਤੌਰ `ਤੇ ਨਹੀਂ ਕਰਨਗੇ।
"ਜਦੋਂ ਮੈਂ ਇੱਥੇ ਸਕੂਲ ਸ਼ੁਰੂ ਕੀਤਾ ਤਾਂ ਬਹੁਤ ਕੁਝ ਸਿੱਖਣ ਵਾਲਾ ਸੀ।"
"ਮੈਨੂੰ ਅੰਗਰੇਜ਼ੀ ਸਿੱਖਣ ਦੀ ਅਤੇ ਇਹ ਸਿੱਖਣ ਦੀ ਲੋੜ ਸੀ ਕਿ ਇਸ ਨਵੇਂ ਮਾਹੌਲ ਵਿਚ ਕਿਵੇਂ ਵਿਚਰਨਾ ਹੈ। ਮੈਨੂੰ ਇਹ ਵੀ ਸਿੱਖਣ ਦੀ ਲੋੜ ਸੀ ਕਿ ਜੇ ਕੋਈ ਮੇਰੇ ਨਾਲ ਸਹੀ ਵਰਤਾਉ ਨਹੀਂ ਕਰ ਰਿਹਾ ਤਾਂ ਮਦਦ ਲਈ ਕਿਸੇ ਨਾਲ ਗੱਲ ਕਰਨਾ ਓਕੇ ਸੀ।
ਮੈਨੂੰ ਇਕੱਲੇ ਨੂੰ ਇਸ ਨਾਲ ਵਰਤਣ ਜਾਂ ਆਪਣੇ ਆਪ ਨਜਿੱਠਣ ਦੀ ਲੋੜ ਨਹੀਂ ਸੀ। ਇੱਥੇ ਲੋਕ ਹਨ ਜਿਹੜੇ ਮੇਰੀ ਮਦਦ ਕਰਨਾ ਚਾਹੁੰਦੇ ਹਨ।"
ਤੁਸੀਂ ਮਦਦ ਕਿਵੇਂ ਕਰ ਸਕਦੇ ਹੋ?
ਤੁਸੀਂ ਫਰਕ ਕਿਵੇਂ ਪਾ ਸਕਦੇ ਹੋ? ਇਹ ਪੱਕਾ ਕਰੋ ਕਿ ਤੁਹਾਡੇ ਨਾਲ ਉਸ ਤਰੀਕੇ ਨਾਲ ਵਰਤਾਉ ਹੋ ਰਿਹਾ ਹੈ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਕਦਮ ਚੁੱਕੋ।
ਕਿਸੇ ਭਰੋਸੇਯੋਗ ਬਾਲਗ ਨਾਲ ਗੱਲ ਕਰੋ। ਇਹ ਮਾਪਾ, ਟੀਚਰ, ਕੌਂਸਲਰ ਹੋ ਸਕਦਾ ਹੈ ਜਾਂ ਇਸ ਸਾਈਟ `ਤੇ ਰਿਪੋਰਟਿੰਗ ਟੂਲ ਰਾਹੀਂ ਦੱਸੋ।
ਜਿੰਨਾ ਛੇਤੀ ਹੋ ਸਕੇ ਕਿਸੇ ਨਾਲ ਗੱਲ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਸਮੱਸਿਆ ਦਾ ਹੱਲ ਕਰਨ ਵਿਚ ਮਦਦ ਕਰ ਸਕਣ।
ਹੋਰ ਜਾਣਨਾ ਚਾਹੁੰਦੇ ਹੋ?
ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ
ਆਪਣੇ ਮਨੁੱਖੀ ਹੱਕਾਂ ਬਾਰੇ ਅਤੇ ਇਸ ਚੀਜ਼ ਬਾਰੇ ਜ਼ਿਆਦਾ ਜਾਣੋ ਕਿ ਤੁਸੀਂ ਮਦਦ ਕਿਵੇਂ ਲੈ ਸਕਦੇ ਹੋ।
chrc-ccdp.gc.ca